Sahiden [Punjabi translation]
Sahiden [Punjabi translation]
ਸੱਚਮੁੱਚ
ਤੂੰ ਮੈਨੂੰ ਕਦੇ ਮੁਹੱਬਤ ਨਹੀਂ ਕੀਤੀ
ਸ਼ਾਇਦ
ਬਿਨਾ ਕੁਛ ਜਾਣੇ
ਤੇਰੀ ਜ਼ਿੰਦਗੀ ਵਿੱਚੋ ਐਸਾ ਨਿਕਲਿਆ
ਬਗ਼ੈਰ ਕਿਸੇ ਨਿਸ਼ਾਨੀ ਦੇ
ਤੇ ਬਗ਼ੈਰ ਕਿਸੇ ਲਫ਼ਜ਼ ਦੇ
ਸੱਚਮੁੱਚ
ਕਹੀਆਂ ਗੱਲਾਂ ਸੱਚ ਹੀ ਸਨ
ਇੱਕ ਵਾਰ ਵੀ
ਤੇਰੇ ਮੂੰਹੋਂ ਮੇਰਾ ਨਾਮ ਨਾ ਨਿਕਲਿਆ
ਸੱਚਮੁੱਚ
ਮੈਂ ਕੁਝ ਵੀ ਨਹੀਂ ਸਾਂ ਤੇਰੀਆਂ ਨਜ਼ਰਾਂ ਵਿਚ
ਏਦਾਂ ਹੀ ਗੁਜ਼ਰਿਆ ਆਪਣਾ ਵਕਤ
ਅੱਜ ਰਾਤ ਅੱਗ ਨਾ ਬੁਝਾਈ ਜਾਵੇ
ਮੈਂ ਥੋੜਾ ਹੋਰ ਬਲਣਾ ਚਾਉਂਦਾ ਹਾਂ
ਜ਼ਿੰਦਗੀ ਥੋੜੀ ਹੋਰ ਨਰਕ ਹੋ ਜਾਵੇ ਮੇਰੀ
ਅਗਲੀ ਸਵੇਰ ਮੈਂ ਪਾਰ ਲੰਘ ਜਾਵਾਂਗਾ
ਅੱਜ ਰਾਤ ਮੇਨੂ ਰੋਕਿਆ ਵੀ ਨਾ ਜਾਵੇ
ਸ਼ਾਇਦ ਸਮੁੰਦਰ ਵਿਚ ਵਹਿ ਜਾਵਾ
ਫੁੱਟ ਫੁੱਟ ਕੇ ਰੋਵਾਂ
ਤੇ ਪਾਣੀ ਦੇ ਨਾਲ ਹੀ ਰਲ ਜਾਵਾਂ
ਅੱਜ ਰਾਤ ਮੈਨੂੰ ਕੋਈ ਨਾ ਰੋਕੇ
ਮੇਰੀਆਂ ਅੱਖਾਂ ਵਿਚ ਖੂਨ ਦੇ ਹੰਝੂ ਆਉਣ
ਇਹਨਾਂ ਹੰਝੂਆਂ ਨੂੰ ਪੂੰਝਣ ਵਾਲਾ ਕੋਈ ਨਾ ਹੋਵੇ
ਤੇ ਇਹ ਅਥਰੂ ਹੀ ਮੇਰਾ ਸਬਕ ਬਣ ਜਾਣ
ਅੱਜ ਰਾਤ ਮੇਰੀ ਜਾਨ ਇਹ ਦੁੱਖ ਹੰਢਾਵੇ
ਤਾਂ ਫਿਰ ਦਵਾਰਾ ਕਦੇ ਇਹਦਾ ਜ਼ਿਕਰ ਨਾ ਹੋਵੇ
ਮੈਨੂੰ ਪੀੜ ਦੇਣ ਵਾਲਾ
ਹਰ ਰਾਤ ਇਸੇ ਤਰਾਹ ਤਬਾਹ ਹੋਵੇ
ਦਵਾਰਾ
ਮੁਹੱਬਤ ਹੋਣਾ ਮੁਮਕਿਨ ਨਹੀਂ
ਤੇਰਾ ਸਾਇਆ ਵੀ ਮੇਰੇ ਕੋਲੋਂ ਦੀ ਨਾ ਲੰਘੇ
- Artist:Buray
- Album:Sahiden ( 2016)